ਕਹਾਣੀਕਾਰ ਜਰਨੈਲ ਸਿੰਘ ਦੀ ਕਥਾ ਦ੍ਰਿਸ਼ਟੀ
DOI:
https://doi.org/10.7813/0nwtt926Abstract
ਪੰਜਾਬੀ ਸਾਹਿਤ ਜਗਤ ਵਿੱਚ ਜਰਨੈਲ ਸਿੰਘ ਦੀ ਪਛਾਣ ਇੱਕ ਪਰਵਾਸੀ ਪੰਜਾਬੀ ਕਹਾਣੀਕਾਰ ਦੇ ਰੂਪ ਵਿੱਚ ਬਣਦੀ ਹੈ। 1987 ਵਿੱਚ ਪਰਵਾਸ ਧਾਰਨ ਕਰਕੇ ਕਨੇਡਾ ਜਾਣ ਤੋਂ ਪਹਿਲਾਂ ਭਾਰਤ ਵਿੱਚ ਰਹਿੰਦਿਆਂ ਹੀ ਉਸ ਨੇ ਤਿੰਨ ਕਹਾਣੀ ਸੰਗ੍ਰਹਿ ‘ਮੈਨੂੰ ਕੀ’ (1981), ‘ਮਨੁੱਖ ਤੇ ਮਨੁੱਖ’ (1983), ਅਤੇ ‘ਸਮੇਂ ਦੇ ਹਾਣੀ’ (1987), ਸਿਰਜ ਕੇ ਪੰਜਾਬੀ ਕਹਾਣੀ ਜਗਤ ਵਿੱਚ ਆਪਣੀ ਹਾਜ਼ਰੀ ਲਗਵਾ ਲਈ ਸੀ। ਪਰਵਾਸ ਧਾਰਨ ਕਰਨ ਤੋਂ ਬਾਅਦ ‘ਦੋ ਟਾਪੂ’(1999), ‘ਟਾਵਰਜ਼’(2005) ਅਤੇ ‘ਕਾਲੇ ਵਰਕੇ’(2015) ਕਹਾਣੀ ਸੰਗ੍ਰਹਿਆਂ ਦੀ ਸਿਰਜਨਾ ਕਰਕੇ ਉਸਨੇ ਆਪਣੀ ਪਛਾਣ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵਧੇਰੇ ਗੂੜ੍ਹੀ ਕਰ ਲਈ। ਉਸ ਦਾ ਕਹਾਣੀ ਸੰਗ੍ਰਹਿ ‘ਟਾਵਰਜ਼’ ਸਾਹਿਤਿਕ ਹਲਕਿਆਂ ਵਿੱਚ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਨਾਲ ਉਸ ਨੂੰ ਸਾਹਿਤਕ ਅਤੇ ਵਿੱਦਿਅਕ ਖੇਤਰ ਵਿੱਚ ਇਕ ਸਮਰੱਥ ਪਰਵਾਸੀ ਪੰਜਾਬੀ ਕਹਾਣੀਕਾਰ ਦੇ ਰੂਪ ਵਿੱਚ ਵੱਡੀ ਪਛਾਣ ਮਿਲੀ। ਸਾਡੇ ਅਧਿਐਨ ਦਾ ਵਿਸ਼ਾ ‘ਕਾਲੇ ਵਰਕ’ ਕਹਾਣੀ ਸੰਗ੍ਰਹਿ ਵਿੱਚ ਕੁੱਲ ਪੰਜ ਕਹਾਣੀਆਂ ‘ਕਾਲੇ ਵਰਕੇ’ ‘ਪੱਤਿਆਂ ਨਾਲ ਢੱਕੇ ਜਿਸਮ’ ‘ਮੁਹਾਜ਼’ ਅਤੇ